ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ (ਕੈਲਗਰੀ): ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 1 ਅਕਤੂਬਰ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਵਿਚ ਹੋਈ।ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਦੀ ਪ੍ਰਧਾਨਗੀ ਹੇਠ ਹੋਈ।ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ, ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ।
ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਨੇ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਮੱਨੇ ਜਾਂਦੇ, ਗੁਰਸ਼ਰਨ ਸਿੰਘ ‘ਭਾਜੀ’ ਹੋਰਾਂ ਦੇ ਨਿਧਨ ਦੀ ਦੁਖਦਾਈ ਖ਼ਬਰ ਸਾਂਝੀ ਕੀਤੀ ਅਤੇ ਅਤੇ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿਤੀ। ਸਭਾ ਵਲੋਂ ਇਕ ਮਿੰਟ ਦਾ ਮੌਨ ਰਖਕੇ ਇਸ ਮਹਾਨ ਸ਼ਖ਼ਸੀਯਤ ਨੂੰ ਸ਼ਰਧਾਂਜਲੀ ਪੇਸ਼ ਕੀਤੀ ਗਈ।
ਪਹਿਲੇ ਬੁਲਾਰੇ ਸਲਾਹੁਦੀਨ ਸਬਾ ਸ਼ੇਖ਼ ਨੇ ਉਰਦੂ ਦੀਆਂ ਦੋ ਖ਼ੂਬਸੂਰਤ ਨਜ਼ਮਾਂ ਸਾਂਝੀਆਂ ਕੀਤੀਆਂ
1-‘ਜਿਧਰ ਭੀ ਦੇਖੋ ਹਰ ਸਿਮਤ ਮਸਲੇ ਹੁਏ ਫੂਲ ਮਿਲਤੇ ਹੈਂ
ਦਿਲ ਬੇਚੈਨ ਔਰ ਚੇਹਰੇ ਗ਼ਮੋਂ ਕੀ ਧੂਲ ਮਿਲਤੇ ਹੈਂ’
2-‘ਵੋ ਇਤਨੇ ਮੁਤਬੱਸੁਮ ਹੈਂ ਨਜ਼ਰੇਂ ਚੁਰਾਉਂ ਕੈਸੇ
ਖਿਲਤੇ ਗੁਲਾਬ ਸੇ ਨਜ਼ਰੇਂ ਹਟਾਉਂ ਕੈਸੇ’
ਮੋਹਨ ਸਿੰਘ ਮਿਨਹਾਸ ਨੇ ਬਹਾਦੁਰ ਸ਼ਾਹ ਜ਼ਫਰ ਦੇ ਕੁਝ ਸ਼ੇਅਰ ਸੁਣਾਕੇ ਆਪਣੀ ਹਾਜ਼ਰੀ ਲਗਵਾਈ।
ਜਸਵੰਤ ਸਿੰਘ ਸੇਖੋਂ ਨੇ ਖਣਕਦਾਰ ਅਵਾਜ਼ ‘ਚ ਆਪਣੀ ਰਚਨਾ ਸਣਾ ਕੇ ਰੋਣਕ ਲਾ ਦਿੱਤੀ
‘ਸਮਝਾਇਆ ਸੀ ਨਾਲ ਜਬਾਂ ਦੇ, ਅਸੀਂ ਵੀ ਪ੍ਰਾਣੀ ਹਾਂ
ਅਣਖ ਬਚਾਉਣ ਵਾਸਤੇ, ਦਿੰਦੇ ਕੁਰਬਾਨੀ ਹਾਂ
ਘੁੰਡੀ ਨੂੰ ਖੋਹਲ ਕੇ ਦਸੋ, ਕੀ ਮਨ ਮੇ ਸੈਤਾਨੀ ਹਾਂ?
ਅਸਲ ਗੱਲ ਦਸੋ ਸਾਨੂੰ, ਜਾਹਰ ਕਰੋ ਜੱਗ ਤੇ’
ਜਸਵੀਰ ਸਿੰਘ ਸਿਹੋਤਾ ਹੋਰਾਂ ਕੁਝ ਫਿਲਾਸਫੀ ਭਰੀ ਰਚਨਾ ਸਾਂਝੀ ਕੀਤੀ
‘ਮਾਇਆ ਵਿਚ ਨੇ, ਲੱਖੀਂ ਲੇਖੇ
ਇਨਸਾਨੀਅਤ ਪਖੋਂ ਕੱਚੇ ਵੇਖੇ
ਤਖੱਲਸ ਐਹਦੇ ਵੇਹਦਿਆਂ
ਖਾ ਜਾਂਦੀ ਏ ਸੁਰਤ ਭਲੇਖੇ’
ਬੀਬੀ ਨਿਰਮਲ-ਮਨਜੀਤ ਨੇ ਆਪਣੀ ਕਵਿਤਾ ‘ਪਥੱਰੋਂ ਕੇ ਸ਼ਹਿਰ ਮੇਂ’ ਸੁਣਾਕੇ ਮਾਹੌਲ ਭਾਰਾ-ਭਾਰਾ ਕਰ ਦਿੱਤਾ
‘ਪਥੱਰੋਂ ਕੇ ਸ਼ਹਿਰ ਮੇਂ ਕਬਰੇਂ ਹੀ ਕਬਰੇਂ ਹੈਂ
ਕੋਈ ਲਾਸ਼ ਯਹਾਂ ਹੈ ਕੋਈ ਲਾਸ਼ ਵਹਾਂ ਹੈ
ਮਰਨੇ ਕਾ ਡਰ ਨਹੀਂ ਹੈ ਨਿਰਮਲ
ਪਰ ਡਰ ਹੈ ਇਨ ਪਥੱਰੋਂ ਮੇਂ ਪਥੱਰ ਹੋ ਜਾਨੇ ਕਾ’
ਅਤੇ ਇਕ ਅੰਗੇ੍ਰਜ਼ੀ ਦੀ ਕਵਿਤਾ ਵੀ ਸਾਂਝੀ ਕੀਤੀ
‘ਲੈਟਸ ਗੋ ਟੂ ਅਵਰ ਓਨ ਲੈਂਡ’
ਬੀਜਾ ਰਾਮ ਹੋਰਾਂ, ਜੋ ਕਿ ਭਾਰਤ ਦੇ ਮਸ਼ਹੂਰ ਮੈਰਾਥਨ ਦੋੜਾਕ ਰਹੇ ਹਨ, ਆਪਣੀ ਸੁਰੀਲੀ ਅਵਾਜ਼ ਵਿੱਚ ਇਹ ਗ਼ਜ਼ਲ ਗਾਕੇ ਸਮਾਂ ਬੱਨ੍ਹ ਦਿੱਤਾ
‘ਇਸ਼ਕ ਤੇਰੇ ਨੂੰ ਭੁਲ ਜਾਵਾਂ ਤਾਂ ਕਿੰਨਾ ਚੰਗਾ ਹੈ
ਤੂੰ ਮੁੱਕ ਗਈ ਏਂ ਮੰਨ ਲਵਾਂ ਤਾਂ ਕਿੰਨਾ ਚੰਗਾ ਹੈ’
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਕੁਝ ਖ਼ੂਬਸੂਰਤ ਰੁਬਾਈਆਂ ਅਤੇ ਇਕ ਗ਼ਜ਼ਲ ਸੁਣਾ ਸਭਨੂੰ ਖ਼ੁਸ਼ ਕਰ ਦਿੱਤਾ
1-‘ਆਸ਼ਕ ਸੇ ਵੋਹ ਸ਼ੋਹਰ ਬਨ ਗਿਆ
ਖੁਸ਼ ਥਾ ਕਿ ਅਬ ਟੋਹਰ ਬਨ ਗਿਆ
ਬਹਿਨੇ ਲਗੀ ਉਲਟੀ ਗੰਗਾ ‘ਪੰਨੂੰਆਂ’
ਮਾਲਕ ਥਾ ਕੁਝ ਅੋਰ ਬਨ ਗਿਆ’।
2-‘ਜੰਝੂ ਪਾ ਲਿਆ ਨੇਕ ਹੋ ਗਿਆ ਨਹੀਂ ਤਾਂ ਬੰਦਾ ਮਾੜਾ
ਸੁਨੱਤ ਕਰ ਲਈ ਨੇਕ ਹੋ ਗਿਆ ਨਹੀਂ ਤਾਂ ਬੰਦਾ ਮਾੜਾ
ਅੰਮ੍ਰਿਤ ਛਕ ਲਿਆ ਨੇਕ ਹੋ ਗਿਆ ਨਹੀਂ ਤਾਂ ਬੰਦਾ ਮਾੜਾ
ਏਸ ਤਰਾਂ ਬੰਦਾ ‘ਪੰਨੂੰਆਂ’ ਰਿਹਾ ਮਾੜਾ ਦਾ ਮਾੜਾ’।
ਪ੍ਰਭਦੇਵ ਸਿੰਘ ਗਿੱਲ ਨੇ ‘ਕਾਹਦੀ ਤੇਰੀ ਯਾਰੀ ਯਾਰ ਕਾਹਦੀ ਤੇਰੀ ਯਾਰੀ’ ਕਵਿਤਾ ਸੁਣਾਕੇ ਆਪਣੀ ਹਾਜ਼ਰੀ ਲਵਾਈ।
ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਪਣੀਆਂ ਦੋ ਪਿਆਰੀਆਂ ਗ਼ਜ਼ਲਾਂ ਸਾਂਝੀਆਂ ਕੀਤੀਆਂ
1-ਪੰਛੀ ਦੇ ਵਾਂਗ ਉਡਦਾ ਤੇ ਤੈਰਦਾ ਹੀ ਜਾਵੇ
ਤੇਰਾ ਖ਼ਿਆਲ ਆਵੇ ਤਕਦੀਰ ਮੁਸਕਰਾਵੇ।
ਪਰ ਵੀ ਨਾ ਮਾਰ ਸਕਦਾ ਉਸ ਥਾਂ ਤੇ ਹੋਰ ਕੋਈ
ਜਿਸ ਥਾਂ ਖਿਆਲ ਤੇਰਾ ਆਕੇ ਧਮਾਲ ਪਾਵੇ।
2-‘ਯਾਦ ਤੇਰੀ ਮੈਂ ਕਰਦਾ ਕਰਦਾ ਬੈਠ ਗਿਆਂ ਮੁੜ ਅੱਕ ਦੀ ਛਾਂਵੇ
ਮਹਿਰਮ ਜਾਨੀ ਤੇਰੀ ਮਰਜ਼ੀ ਮੁੜਕੇ ਆਵੇਂ ਜਾਂ ਨਾ ਆਵੇਂ।
ਕੋਸੇ ਹੰਝੂ ਹੌਕੇ ਹਾਵੇ ਤਿਖੀਆਂ ਪੀੜਾਂ ਪੱਲੇ ਪਾਕੇ
ਕੈਸਾ ਨਾਤਾ ਜੋੜ ਗਿਆ ਹੈਂ ਵਢ ਵਢ ਖਾਂਦੇ ਤੈਂ ਬਿਨ ਸਾਂਵੈਂ।
ਕੁਮਾਰ ਸ਼ਰਮਾ ਦੋ ਖ਼ੂਬਸੂਰਤ ਕਵਿਤਾਵਾਂ, ਇਕ ਪੰਜਾਬੀ ਤੇ ਇਕ ਹਿੰਦੀ, ਲਿਆਕੇ ਬੁਲਾਰਿਆਂ ਵਿੱਚ ਸ਼ਾਮਿਲ ਹੋ ਗਏ
1-‘ਪਏ ਵਲਾਂ ਚ ਵਲ ਤੇ ਵਲ,
ਤੈਨੂੰ ਵਲ ਕੱਢਣ ਦਾ ਨਾ ਵੱਲ ਆਇਆ
ੲੈਸੇ ਵਲ ਵਲੇਵਿਆਂ ਚ ਵਲੀ ਗਈ ਏਂ ਤੂੰ
ਤੂੰ ਮੇਰੇ ਵੱਲ ਆਈ ਤੇ ਮੈਂ ਤੇਰੇ ਵੱਲ ਆਇਆ’
2-‘ਬਾਦਲੋਂ ਕੇ ਦਰਮਿਆਂ ਏਕ ੲੈਸੀ ਸਾਜ਼ਿਸ਼ ਹੁਈ
ਮੇਰਾ ਘਰ ਮਿੱਟੀ ਕਾ ਥਾ ਮੇਰੇ ਹੀ ਘਰ ਬਾਰਿਸ਼ ਹੁਈ।
ਉਸਕੀ ਭੀ ਜ਼ਿਦ ਥੀ ਬਿਜਲੀਆਂ ਗਿਰਾਨੇ ਕੀ
ਹਮਨੇ ਭੀ ਠਾਨ ਲੀ ਵਹੀਂ ਆਸ਼ਿਆਂ ਬਨਾਨੇ ਕੀ’।
ਜਾਵੇਦ ਨਿਜ਼ਾਮੀਂ ਨੇ ਉਰਦੂ ਦੀਆਂ ਦੋ ਖੂਬਸੂਰਤ ਗ਼ਜ਼ਲਾਂ ਸਣਾਈਆਂ।
ਸਲਵਟੇਂ ਹੈ ਮੇਰੇ ਚਿਹਰੇ ਪੇ ਤੋ ਹੈਰਤ ਕਿਓਂ ਹੈ
ਜ਼ਿੰਦਗੀ ਨੇ ਮੁਝੇ ਕੁਛ ਤੁਮ ਸੇ ਜ਼ਿਆਦਾ ਪਹਿਨਾ ਹੈ।
ਜਤਿੰਦਰ ਸਿੰਘ ਨੇ ਆਪਣੀ ਇਕ ਪਿਆਰੀ ਜੇਹੀ ਕਵਿਤਾ ਨਾਲ ਪਹਿਲੀ ਵਾਰ ਸਭਾ ਵਿੱਚ ਸ਼ਿਰਕਤ ਕੀਤੀ
‘ਕਰਦੀ ਪ੍ਰੇਮ ਪਵਿੱਤਰ ਹਰ ਦਮ ਪਰ ਸੱਜਣ ਹਾਮੀ ਨਹੀਂ ਭਰਦੇ
ਜਾਂ ਤਾਂ ਮੇਰੇ ਇਸ਼ਕ‘ਚ ਕਮੀਆਂ ਜਾਂ ਫਿਰ ਤੋੜ ਨਿਭਾਉਣ ਤੋਂ ਡਰਦੇ’
ਅਜਾਇਬ ਸਿੰਘ ਸੇਖੋਂ ਹੋਰਾਂ ਆਪਣੀਆਂ ਦੋ ਕਵਿਤਾਵਾਂ ਸਾਂਝੀਆਂ ਕੀਤੀਆਂ
1-‘ਆਪ ਦਿਲੋਂ ਪਿਆਰ ਕੀਤਾ ਨਾ, ਦੂਜੇ ਤੋਂ ਰਹੇਂ ਮੰਗਦਾ
ਦਿਲ ਲੈਣਾ ਹੋਵੇ ਤਾਂ, ਦਿਲ ਹੈ ਦੇਣਾ ਪੈਂਦਾ’
ਜੱਸ ਚਾਹਲ ਨੇ ਆਪਣੀ ਹਿੰਦੀ ਗ਼ਜ਼ਲ ਸੁਣਾਕੇ ਬੁਲਾਰਿਆਂ ਵਿੱਚ ਹਾਜ਼ਰੀ ਲਗਵਾਈ
‘ਬੁਝ ਗਯਾ ਦਿਲ ਪਰ ਜਾਨ ਬਾਕੀ ਹੈ
ਜੈਸੇ ਉਜੜਾ ਮਕਾਨ ਬਾਕੀ ਹੈ।
ਨ ਜਾਓ ਮੁਝਕੋ ਛੋੜ ਕਰ ੲੈਸੇ
ਅਭੀ ਨਜ਼ਰੋਂ ਮੇਂ ਜਾਨ ਬਾਕੀ ਹੈ’।
ਡਾ| ਮਨਮੋਹਨ ਸਿੰਘ ਬਾਠ ਨੇ ਪਹਿਲਾਂ ਸ਼ਮਸ਼ੇਰ ਸਿੰਘ ਸੰਧੂ ਦੀ ਇਕ ਗ਼ਜ਼ਲ ਗਾਈ। ਫਿਰ ਮੁਹਮੱਦ ਰਫ਼ੀ ਦਾ ਗੀਤ ‘ਹੋਠੋਂ ਸੇ ਛੂਲੋ ਤੁਮ,ਮੇਰਾ ਗੀਤ ਅਮਰ ਕਰ ਦੋ’ ਤਰੱਨਮ ਵਿਚ ਗਾਕੇ ਰੰਗ ਜਮਾ ਦਿੱਤਾ।
ਪੈਰੀ ਮਾਹਲ ਨੇ ਧਰਮ ਦੇ ਨਾਂ ਤੇ ਹੁੰਦੇ ਝਗੜੇ-ਫ਼ਸਾਦਾਂ ਤੇ ਮੌਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਪੋਤੀ ਹੋਣ ਦੀ ਖ਼ੁਸ਼ੀ ਵਿਚ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਬੀਬੀ ਸੁਰਿੰਦਰ ਗੀਤ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਵਧਾਈ ਦਿੰਦੇ ਹੋਏ ਸਭਨੇ ਅਨੰਦ ਮਾਣਿਆ ਤੇ ਗਿਲ ਪਰਵਾਰ ਨੂੰ ਵਧਾਈ ਭੇਝੀ।
ਇਹਨਾਂ ਬੁਲਾਰਿਆਂ ਤੋਂ ਇਲਾਵਾ ਜਗੀਰ ਸਿੰਘ ਘੁੱਮਨ, ਅਮਰੀਕ ਸਿੰਘ ਸਰੋਆ, ਜ਼ੋਰਾ ਮਾੰਗਟ ਅਤੇ ਜੋਗਿੰਦਰ ਸਾਹੀ ਹੋਰਾਂ ਨੇ ਵੀ ਸਭਾ ਦੀ ਰੌਣਕ ਵਧਾਈ।
ਜੱਸ ਚਾਹਲ ਨੇ ਸਭਾ ਦੀ ਸਮਾਪਤੀ ਕਰਦਿਆਂ ਸਭਦਾ ਧੰਨਵਾਦ ਕੀਤਾ ਅਤੇ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿੱਚਰਵਾਰ 5 ਨਵੰਬਰ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ403-293-8912, ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 681-8281 ਤੇ ਸੰਪਰਕ ਕਰ ਸਕਦੇ ਹੋ। |