![]() HOME PAGE |
|
![]() ਬਲਵਿੰਦਰ ਸਿੰਘ |
|---|
| ਮੈ ਮੁਗਲਾਂ ਨਾਲ ਵੀ ਲੜਿਆ ਸੀ ਭਾਈ ਬਲਵਿੰਦਰ ਸਿੰਘ ਮੈ ਗੋਰਿਆਂ ਨਾਲ ਵੀ ਲੜਿਆ ਹਾਂ ਮੈ ਚਰਖੜੀ ਤੇ ਵੀ ਚੜਿਆ ਸੀ ਮੈ ਫਾਂਸੀ ਤੇ ਵੀ ਚੜਿਆ ਹਾਂ ਹਿੱਕਾਂ 'ਚ ਗੋਲੀਆਂ ਵੀ ਖਾਧੀਆਂ ਨੇ ਦੁਸ਼ਮਣ ਦੀਆਂ ਜੇਲਾਂ 'ਚ ਵੀ ਸੜਿਆ ਹਾਂ ਹਿੰਮਤ ਦੀ ਬੁੱਕਲ ਮਾਰ ਕੇ, ਟਾਈਗਰ ਹਿਲ ਤੇ ਵੀ ਬੈਠਾ ਹਾਂ ਤਿਰੰਗਾ ਹੱਥ 'ਚ ਫੜੀ ਚਾਈਨਾ ਬਾਰਡਰ ਤੇ ਵੀ ਖੜਿਆ ਹਾਂ ਪਰ ਜਿੱਦਣ ਸਮੇ ਨੇ ਮੇਰੇ ਸਿੱਦਕ ਤੇ ਟੈਂਕ ਚੜਾ ਦਿੱਤੇ ਸੀ ਉੱਦਣ ਮੈ ਬਹਾਦਰੀ ਦੇ ਤਮਗੇ ਸਤਲੁਜ ਦੇ ਪਾਣੀ 'ਚ ਹੜਾ ਦਿੱਤੇ ਸੀ ਬੇਸ਼ੱਕ , ਅਣਖ ਨਾਲ ਜਿਉਂਦਾ ਹਾਂ ਧਰਮ ਲਈ ਮਰਦਾ ਹਾਂ ਫਿਰ ਵੀ ਇਸ ਮੁਲਕ ਨੂੰ ਰੱਜ ਕੇ ਪਿਆਰ ਕਰਦਾ ਹਾਂ ਪਤਾ ਨੀ, ਫਿਰ ਵੀ ਕਿਉਂ ਹਕੂਮਤ ਨੂੰ ਇੰਝ ਲਗਦੈ ਕਿ ,ਮੇਰੀ ਦਾੜੀ 'ਚ ਚਲਦੇ ਨੇ ਅੱਤਵਾਦੀ ਸਿਖਲਾਈ ਕੈਂਪ ਮੇਰੀ ਮੁੱਛ ਫੜਦੀ ਏ ਆਈ. ਐਸ. ਆਈ ਦੇ ਸਿਗਨਲ ਮੇਰੇ ਹੱਡਾਂ ਦੀ ਮਿੱਝ 'ਚ ਬਣਦੀ ਏ ਆਰ .ਡੀ. ਐਕਸ ਤੇ ਮੇਰੀ ਪੱਗ 'ਚ ਬਣਦੀਆਂ ਨੇ ਖਾਲਸਤਾਨ ਬਣਾਉਣ ਦੀਆਂ ਸਾਜਸ਼ਾਂ...... |